ਜਲੰਧਰ — ਗਰਭ-ਅਵਸਥਾ ਦਾ ਸਮਾਂ ਹਰ ਔਰਤ ਲਈ ਖਾਸ ਹੁੰਦਾ ਹੈ। ਇਸ ਸਮੇਂ ਬਾਕੀ ਗੱਲਾਂ ਦੇ ਨਾਲ-ਨਾਲ ਸਰੀਰ ਦਾ ਧਿਆਨ ਜ਼ਿਆਦਾ ਰੱਖਣਾ ਹੁੰਦਾ ਹੈ ਅਤੇ ਸਰੀਰ ਦਾ ਧਿਆਨ ਰੱਖਣ ਲਈ ਕਸਰਤ ਕਰਨੀ ਚਾਹੀਦੀ ਹੈ। ਇਹ ਉਹ ਕਸਰਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਾਂ ਅਤੇ ਬੱਚੇ ਦੋਨਾਂ ਨੂੰ ਫਾਇਦਾ ਹੋਵੇ।
1. ਸ਼ਾਂਤ ਜਗ੍ਹਾਂ ਚੁਣੋ
ਸਭ ਤੋਂ ਪਹਿਲਾਂ ਇਕ ਸੁਰੱਖਿਅਤ ਅਤੇ ਸ਼ਾਂਤ ਜਗ੍ਹਾਂ ਚੁਣੋ ਜਿਥੇ ਤੁਸੀਂ ਸ਼ਾਂਤੀ ਦੇ ਨਾਲ ਆਪਣੇ ਬੱਚੇ ਲਈ ਕਸਰਤ ਕਰ ਸਕੋ।
2. ਗਰਦਨ ਦੀ ਕਸਰਤ
ਇਸ ਕਸਰਤ ਨਾਲ ਮੋਢੇ ਅਤੇ ਗਰਦਨ ਨੂੰ ਅਰਾਮ ਮਿਲਦਾ ਹੈ। ਸਿਰ ਨੂੰ ਥੋੜ੍ਹਾ ਜਿਹਾ ਥੱਲੇ ਝੁਕਾ ਕੇ ਪਹਿਲਾਂ ਸੱਜੇ ਪਾਸੇ ਲੈ ਜਾਓ ਫੇਰ ਵਿੱਚ ਲਿਆ ਕੇ ਖੱਬੇ ਪਾਸੇ ਲੈ ਜਾਓ। ਇਸ ਤਰ੍ਹਾਂ 4-5 ਵਾਰ ਜ਼ਰੂਰ ਕਰੋ।
3. ਮੋਢਿਆਂ ਦੀ ਕਸਰਤ
ਮੋਢਿਆਂ ਨੂੰ ਅੱਗੇ ਲਿਆ ਕੇ ਉੱਪਰ ਚੁੱਕ ਕੇ ਗੋਲ-ਗੋਲ ਘੁਮਾਓ। ਇਸ ਤਰ੍ਹਾਂ 4-5 ਵਾਰ ਕਰੋ।
4. ਪੈਰ ਦੀ ਕਸਰਤ
ਅਰਾਮ ਨਾਲ ਕੁਰਸੀ 'ਤੇ ਬੈਠ ਜਾਓ ਅਤੇ ਆਪਣੇ ਪੰਜੇ ਦਾ ਵੱਡਾ ਗੋਲਾ ਬਣਾਉਂਦੇ ਹੋਏ ਘੁਮਾਓ। ਦੂਸਰੇ ਪੰਜੇ ਨਾਲ ਵੀ ਇਸੇ ਤਰ੍ਹਾਂ ਕਰੋ।
5. ਸੈਰ ਕਰੋ
ਇਸ ਸਮੇਂ ਸੈਰ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਸਵੇਰੇ ਉੱਠ ਕੇ ਸੈਰ ਕਰੋ। ਇਸ ਨਾਲ ਸਰੀਰ ਚੁਸਤ ਰਹਿੰਦਾ ਹੈ।
ਦਾਗ-ਧੱਬੇ ਰਹਿਤ ਚਿਹਰਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ
NEXT STORY